ਪੰਜਾਬੀ (546)

ਬੈਠੇ ਰਹੀਏ ਸ਼ਾਂਤ, ਵਿਚ ਭਲੀਏ ਇਕਾਂਤ,
ਪਰ ਸਬ ਪਤਾ ਕੀ ਚਲ ਰਿਹਾ ਏ।।

 
1
 
2 days
 
GOriya

गुरु मान बिना कुछ मिलदा नही,
गुरु ध्यान बिना कुछ मिलदा नही,
भावें लख ठोकरा खा जग ते,
गुरु ज्ञान बिना कुछ मिलदा नही ।
💐💐💐
जय गुरु देव

ਅਧੂਰੇ ਖੁਆਬ
----------------
ਕੁੱਝ ਗੱਲਾਂ ਅਧੂਰੇ ਜ਼ਜ਼ਬਾਤਾਂ ਦੀਆਂ,
ਕੁੱਝ ਗੱਲਾਂ ਟੁੱਟੇ ਹੋਏ ਖੁਆਬਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਗੱਲ ਕਰਾਂ ਉਸ ਵੇਲੇ ਦੀ
ਦੋ ਰੂਹਾਂ ਜਦ ਇੱਕ ਪਰੀਤ ਹੋਈਆਂ
ਜੋੜ ਜੋੜ ਕੇ ਡੋਰਾਂ ਇਸ਼ਕੇ ਦੀਆਂ
ਪਿਆਰ ਦਾ ਇੱਕ ਸੰਗੀਤ ਹੋਈਆਂ
ਤਾਲ ਜੁੜੇ ਇੱਕ ਦੂਜੇ ਨਾਲ ਜੋ
ਓਨ੍ਹਾਂ ਪਿਆਰ ਦੀਆਂ ਸੁਗਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਪਿਆਰ ਦੀਆਂ ਸੀ ਜਦ ਰੁੱਤਾਂ ਆਈਆਂ
ਮੋਰਾੰ ਖਿੜ-ਖਿੜ ਪੈਲਾਂ ਪਾਈਆਂ
ਅੰਬੀਆਂ ਨੂੰ ਸੀ ਬੂਰ ਪਿਆ
ਚੰਨਾਂ ਵੇ ਤੂੰ ਕਿਉੰ ਦੂਰ ਹੋਇਆ
ਇੱਕਠਿਆਂ ਜਾਗ ਕੇ ਕੱਟੀਆਂ ਜੋ
ਓਨ੍ਹਾਂ ਹਸੀਨ ਰਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਅੱਜ ਰੁੱਤ ਇਹ ਕਿਹੋ ਜਿਹੀ ਆਈ ਏ
ਚਾਰ-ਚੁਫੇਰੇ ਬਸ ਤਨਹਾਈ ਏ
ਪਿਆਰ ਤਾਂ ਜਿਵੇੰ ਅੰਬੀਆਂ ਲੈ ਗਈਆਂ
ਨਾ ਹੀ ਮੋਰਨੀ ਨੱਚਣ ਵਿਹੜੇ ਆਈ ਏ
ਏਦਾੰ ਨਾ ਕਦੇ ਸੋਚੇ ਵਿਚਾਰੇ ਜੋ
ਇਨ੍ਹਾੰ ਬਦਲੇ ਹੋਏ ਹਾਲਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਮੈੰ ਵੀ ਨਾ ਤੈਨੂੰ ਭੁੱਲ ਪਾਇਆ
ਤੂੰ ਵੀ ਕਿੱਥੇ ਦਿਲੋੰ ਭੁਲਾ ਪਾਈ
ਤੇਰੇ ਲਈ ਹੀ ਜਿਉੰਦਾ ਸੀ ਮੈੰ
ਅੱਜ ਮੌਤ ਵੀ ਨਾ ਗਲ ਮੈਨੂੰ ਲਾ ਪਾਈ
ਬਿਨਬੋਲੇ ਹੀ ਸਮਝ ਲੈੰਦੇ ਸੀ ਜੋ
ਅਨਕਹੀਆਂ ਉਹ ਬਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਮੇਰੇ ਪਿਆਰ ਦੀ ਨਾ ਸੀ ਕਦਰ ਤੇਨੂੰ
ਫਿਰ ਵੀ ਤਾਂ ਮੈੰ ਚਾਹੁੰਦਾ ਰਿਹਾ
ਜੋੜ-ਜੋੜ ਕੇ ਸਤਰਾਂ ਇਸ਼ਕੇ ਦੀਆਂ
ਆਪਣੇ ਗੀਤਾਂ ਵਿੱਚ ਸਜਾਉੰਦਾ ਰਿਹਾ
ਲੇਖਾਂ ਦੇ ਵਿੱਚ ਸੀ ਲਿਖਿਆ ਜੋ
ਓਨ੍ਹਾਂ ਖਾਲ਼ੀ ਪਈਆਂ ਕਿਤਾਬਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ..!

 
5
 
18 days
 
Lovi Gupta

ਉਡਦੀ ਰੁੜਦੀ ਧੂੜ ਹਾਂ ਕਿਸੇ ਰਾਹ ਪੁਰਾਣੇ ਦੀ,
ਰੱਖ ਲਈ ਏ ਲਾਜ ਮਾਲਕਾ ਿੲਸ ਬੰਦੇ ਨਿਮਾਣੇ ਦੀ🙏🙏🙏

 
17
 
25 days
 
GOriya

ਜਮਾਨੇ ਵੱਲ ਕਦੇ ਜਿਆਦਾ ਧਿਆਨ ਨੀ ਦਿੱਤਾ😏 !!!!ਜਿੱਥੇ ਜਮੀਰ ਨਾ ਮੰਨੇ ਉੱਥੇ ਕਦੇ ਸਲਾਮ ਨੀ ਕੀਤਾ 😎

 
31
 
35 days
 
GOriya

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ

 
12
 
37 days
 
GOriya

#ਪੈਸੇ ਦਾ ਤਾਂ #ਪਤਾ ਨਹੀ
#ਪਰ #ਇੱਜਤ ਇੰਨੀ ਕੁ #ਕਮਾੲੀ ਹੈ
ਕਿ ਕਈ #ਥਾਂਵਾ ਤੇ ਸਾਡੇ #ਨਾਮ ਨਾਲ #ਪੈਸੇ ਵਾਲੇ #ਕੰਮ ਹੁੰਦੇ ਅਾ...

 
9
 
40 days
 
GOriya

सोच के तां वेखो...कि बणदी होऊ दिल ते,
कर लेंदे हो कट्टी यूँ...निक्की निक्की गल ते !!

 
9
 
46 days
 
Anonymous

*ਪੰਜਾਬ ਦੀ ਮੌਤ*

ਪੰਜਾਬ ਦੇ ਹਰ ਘਰ ਵਿੱਚ ਗੰਨਾ ਸੀ ਪਰ ਸ਼ੂਗਰ ਦੀ ਬੀਮਾਰੀ ਕਿਸੇ ਨੂੰ ਵੀ ਨਹੀ.....
*ਹੁਣ ਪੰਜਾਬ ਦੇ ਹਰ ਘਰ ਵਿੱਚ ਸ਼ੂਗਰ ਦੀ ਬੀਮਾਰੀ ਹੈ ਪਰ ਗੰਨਾ ਸਾਰੇ ਪੰਜਾਬ ਵਿੱਚ ਨਹੀ।*

*ਕੁਝ ਸਮਝੇ ਕੇ ਨਹੀ*

ਪਹਿਲਾਂ ਪਾਣੀ 30 ਫੁੱਟ ਤੇ ਹੀ ਸੀ ਤੇ ਸਾਫ ਵੀ ਸੀ.....
*ਪਰ ਹੁਣ 350 ਫੁੱਟ ਤੇ ਹੈ ਉਹ ਵੀ ਗੰਦਾ।*

*ਇਸ ਤੇ ਵੀ ਬਹੁਤਾ ਨਾ ਸੋਚੋ,*

ਪਹਿਲਾ ਤੁਸੀ ਸਾਇਕਲ ਤੇ ਸੀ ਤੇ 20 ਕਿਲੋਮੀਟਰ ਵੀ ਘੰਟੇ ਵਿੱਚ ਜਾਂਦੇ ਸੀ ਪਰ ਖੁੱਸ਼ ਸੀ........
*ਹੁਣ ਕਾਰ ਤੇ ਹੋ 20 ਕਿਲੋਮੀਟਰ 15 ਮਿੰਟ ਵਿੱਚ ਪੂਰਾ ਕਰਦੇ ਹੋ ਪਰ ਫਿਰ ਵੀ ਦੁੱਖੀ ਹੋ।*

ਪਹਿਲਾਂ ਬਿਜਲੀ ਨਹੀ ਸੀ ਪਰ ਚਾਨਣ ਬਹੁਤ ਸੀ.....
*ਹੁਣ ਬਿਜਲੀ ਆ ਗਈ ਤੇ ਹਨੇਰ ਹੋ ਗਿਆ।*

*ਹੁਣ ਜਰੂਰ ਸੋਚੋ*

ਪਹਿਲਾ 10 ਪਿੰਡਾਂ ਵਿੱਚ ਇੱਕ ਵੈਦ ਹੁੰਦਾ ਸੀ ਪਰ ਬਿਮਾਰੀ ਕੰਟਰੋਲ ਵਿੱਚ ਸੀ......
*ਹੁਣ ਇੱਕ ਪਿੰਡ ਵਿੱਚ 10 ਡਾਕਟਰ ਨੇ ਪਰ ਬੰਦਾ ਬਿਮਾਰੀ ਦੇ ਕੰਟਰੋਲ ਵਿੱਚ ਹੈ।*

*ਪਰਿਵਰਤਨ*

1- ਪਹਿਲਾੰ ਲੋਕ ਘਰ ਦੇ ਦਰਵਾਜੇ ਤੇ ਬੰਦਾ ਤਾੲਨਾਤ ਕਰਦੇ ਸੀ ਤਾਂ ਕਿ ਘਰ ਦੇ ਅੰਦਰ ਕੁੱਤਾ ਦਾਖਲ ਨਾਂ ਹੋ ਜਾਵੇ.....
*ਅੱਜ ਕੱਲ ਘਰ ਦੇ ਦਰਵਾਜੇ ਤੇ ਕੁੱਤਾ ਬੰਨਿਆ ਜਾਂਦਾ ਤਾਂ ਕਿ ਘਰ ਵਿੱਚ ਕੋਈ ਬੰਦਾ ਦਾਖਲ ਨਾਂ ਹੋ ਜਾਏ I*

2- ਪਹਿਲਾਂ ਆਦਮੀ ਖਾਣਾ ਘਰ ਵਿੱਚ ਖਾਂਦਾ ਸੀ ਅਤੇ ਲੈਟਰੀਨ ਬਾਹਰ ਜਾਂਦਾ ਸੀ......
*ਹੁਣ ਖਾਣਾ ਬਾਹਰ ਖਾਂਦਾ ਹੈ ਤੇ ਲੈਟਰੀਨ ਘਰ ਦੇ ਅੰਦਰ ਜਾਂਦਾ ਹੈ I*

3- ਪਹਿਲਾਂ ਵਿਆਹ ਸਾਦੀ ਵਿੱਚ ਘਰ ਦੀਆੰ ਔਰਤਾਂ ਖਾਣਾ ਬਣਾਉੰਦੀਆੰ ਸੀ ਤੇ ਨੱਚਣ ਵਾਲੀ ਬਾਹਰ ਤੋੰ ਆੳੰਦੀ ਸੀ.......
*ਹੁਣ ਖਾਣਾ ਬਣਾਉਣ ਵਾਲੇ ਬਾਹਰ ਤੋੰ ਆਉਦੇ ਨੇ ਤੇ ਘਰ ਦੀਆਂ ਔਰਤਾਂ ਨੱਚ ਦੀਆ ਨੇੇ I*

4- ਪਹਿਲਾਂ ਆਦਮੀੰ ਸਾਈਕਲ ਚਲਾਉਦਾਂ ਸੀ ਤੇ ਗਰੀਬ ਸਮਝਿਆ ਜਾਂਦਾ ਸੀ......
*ਹੁਣ ਆਦਮੀ ਕਾਰ ਵਿੱਚ ਜਿਮ ਜਾਂਦਾ ਹੈ ਸਾਈਕਲ ਚਲਾਉਣ ਲਈ|*

 
34
 
74 days
 
Joel

*ਸੋਚਦਾਂ ਹਾਂ*

ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। 🙏🏻

ਤੇ ਜੀਮੀਦਾਰਾਂ ਨੇ ਪਰਾਲ਼ੀ ਸਾੜ ਸਾੜ ਇਹ ਕੀ ਭਾਣਾ ਵਰਤਾਇਆ ਹੈ? 😡

 
23
 
134 days
 
D12
LOADING MORE...
BACK TO TOP