ਪੰਜਾਬੀ (4 in 1 month | sorting by most liked)

ਉਡਦੀ ਰੁੜਦੀ ਧੂੜ ਹਾਂ ਕਿਸੇ ਰਾਹ ਪੁਰਾਣੇ ਦੀ,
ਰੱਖ ਲਈ ਏ ਲਾਜ ਮਾਲਕਾ ਿੲਸ ਬੰਦੇ ਨਿਮਾਣੇ ਦੀ🙏🙏🙏

 
17
 
26 days
 
GOriya

ਅਧੂਰੇ ਖੁਆਬ
----------------
ਕੁੱਝ ਗੱਲਾਂ ਅਧੂਰੇ ਜ਼ਜ਼ਬਾਤਾਂ ਦੀਆਂ,
ਕੁੱਝ ਗੱਲਾਂ ਟੁੱਟੇ ਹੋਏ ਖੁਆਬਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਗੱਲ ਕਰਾਂ ਉਸ ਵੇਲੇ ਦੀ
ਦੋ ਰੂਹਾਂ ਜਦ ਇੱਕ ਪਰੀਤ ਹੋਈਆਂ
ਜੋੜ ਜੋੜ ਕੇ ਡੋਰਾਂ ਇਸ਼ਕੇ ਦੀਆਂ
ਪਿਆਰ ਦਾ ਇੱਕ ਸੰਗੀਤ ਹੋਈਆਂ
ਤਾਲ ਜੁੜੇ ਇੱਕ ਦੂਜੇ ਨਾਲ ਜੋ
ਓਨ੍ਹਾਂ ਪਿਆਰ ਦੀਆਂ ਸੁਗਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਪਿਆਰ ਦੀਆਂ ਸੀ ਜਦ ਰੁੱਤਾਂ ਆਈਆਂ
ਮੋਰਾੰ ਖਿੜ-ਖਿੜ ਪੈਲਾਂ ਪਾਈਆਂ
ਅੰਬੀਆਂ ਨੂੰ ਸੀ ਬੂਰ ਪਿਆ
ਚੰਨਾਂ ਵੇ ਤੂੰ ਕਿਉੰ ਦੂਰ ਹੋਇਆ
ਇੱਕਠਿਆਂ ਜਾਗ ਕੇ ਕੱਟੀਆਂ ਜੋ
ਓਨ੍ਹਾਂ ਹਸੀਨ ਰਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਅੱਜ ਰੁੱਤ ਇਹ ਕਿਹੋ ਜਿਹੀ ਆਈ ਏ
ਚਾਰ-ਚੁਫੇਰੇ ਬਸ ਤਨਹਾਈ ਏ
ਪਿਆਰ ਤਾਂ ਜਿਵੇੰ ਅੰਬੀਆਂ ਲੈ ਗਈਆਂ
ਨਾ ਹੀ ਮੋਰਨੀ ਨੱਚਣ ਵਿਹੜੇ ਆਈ ਏ
ਏਦਾੰ ਨਾ ਕਦੇ ਸੋਚੇ ਵਿਚਾਰੇ ਜੋ
ਇਨ੍ਹਾੰ ਬਦਲੇ ਹੋਏ ਹਾਲਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਮੈੰ ਵੀ ਨਾ ਤੈਨੂੰ ਭੁੱਲ ਪਾਇਆ
ਤੂੰ ਵੀ ਕਿੱਥੇ ਦਿਲੋੰ ਭੁਲਾ ਪਾਈ
ਤੇਰੇ ਲਈ ਹੀ ਜਿਉੰਦਾ ਸੀ ਮੈੰ
ਅੱਜ ਮੌਤ ਵੀ ਨਾ ਗਲ ਮੈਨੂੰ ਲਾ ਪਾਈ
ਬਿਨਬੋਲੇ ਹੀ ਸਮਝ ਲੈੰਦੇ ਸੀ ਜੋ
ਅਨਕਹੀਆਂ ਉਹ ਬਾਤਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ

ਮੇਰੇ ਪਿਆਰ ਦੀ ਨਾ ਸੀ ਕਦਰ ਤੇਨੂੰ
ਫਿਰ ਵੀ ਤਾਂ ਮੈੰ ਚਾਹੁੰਦਾ ਰਿਹਾ
ਜੋੜ-ਜੋੜ ਕੇ ਸਤਰਾਂ ਇਸ਼ਕੇ ਦੀਆਂ
ਆਪਣੇ ਗੀਤਾਂ ਵਿੱਚ ਸਜਾਉੰਦਾ ਰਿਹਾ
ਲੇਖਾਂ ਦੇ ਵਿੱਚ ਸੀ ਲਿਖਿਆ ਜੋ
ਓਨ੍ਹਾਂ ਖਾਲ਼ੀ ਪਈਆਂ ਕਿਤਾਬਾਂ ਦੀਆਂ
ਮੁੜ-ਮੁੜ ਮੈਨੂੰ ਤੋੜਦੀਆਂ
ਕੁੱਝ ਗੱਲਾਂ ਤੇਰੀਆਂ ਯਾਦਾਂ ਦੀਆਂ..!

 
5
 
19 days
 
Lovi Gupta

गुरु मान बिना कुछ मिलदा नही,
गुरु ध्यान बिना कुछ मिलदा नही,
भावें लख ठोकरा खा जग ते,
गुरु ज्ञान बिना कुछ मिलदा नही ।
💐💐💐
जय गुरु देव

ਬੈਠੇ ਰਹੀਏ ਸ਼ਾਂਤ, ਵਿਚ ਭਲੀਏ ਇਕਾਂਤ,
ਪਰ ਸਬ ਪਤਾ ਕੀ ਚਲ ਰਿਹਾ ਏ।।

 
1
 
3 days
 
GOriya
LOADING MORE...
ALL MESSAGES LOADED
BACK TO TOP