Message # 424532

ਪਹਿਲਾਂ ਪਹਿਲਾਂ ਅਸੀ ਮਿੱਟੀ ਦੇ ਪੁੱਤ ਹੁੰਦੇ ਸੀ , ਮਿੱਟੀ ਨਾਲ ਖੇਲਦੇ , ਮਿੱਟੀ ਚ ਖੇਲਦੇ , ਮਿੱਟੀ ਖਾ ਵੀ ਲੈਂਦੇ ਸੀ ,

ਫੇਰ ਅਸੀ ਖੇਤਾਂ ਦੇ ਪੁੱਤ ਹੋ ਗਏ
ਖੇਤਾਂ ਨਾਲ ਬੋਲਦੇ , ਖੇਤਾਂ ਲਈ ਬੋਲਦੇ , ਖੇਤਾਂ ਨੂੰ ਸੁਣਦੇ , ਖੇਤਾਂ ਨੂੰ ਕਲਾਵੇ ਚ ਲੈਂਦੇ ,

ਫਿਰ ਅਖੀਰ ਨੂੰ ਪੈਸੇ ਦੇ ਪੁੱਤ ਹੋ ਗਏ
ਪੈਸੇ ਨਾਲ ਤੁਰਦੇ , ਪੈਸੇ ਨਾਲ ਬੋਲਦੇ
ਪੈਸੇ ਲਈ ਜਿਉਂਦੇ ਤੇ ਪੈਸੇ ਲਈ ਮਰ ਜਾਂਦੇ.....

BACK TO TOP