Message # 422021

👉 ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ ਜੀ.....
👉 ਪੰਡਤਾਂ ਜਿਹਾ ਨਹੀ ਹੁੰਦਾ ਕੋਈ ਭਰਮੀ ਜੀ.....
👉 ਸਾਉਣ ਵਾਲੇ ਮੰਜੇ ਜਾ ਬੈਡ ਤੇ ਨਹੀ ਰੋਟੀ ਖਾਈ ਦੀ......
👉 ਔਖੇ ਵੇਲੇ ਛੱਡੀਏ ਨਾ ਬਾਹ ਭਾਈ ਦੀ....
👉 ਜਿਹੜੇ ਬੈਠ ਜਾਈਏ ਰੁੱਖ ਥੱਲੇ ਨਹੀਉ ਪੁਟੀ ਦਾ.....
👉 ਹੋਜੇ ਜਵਾਨ ਪੁੱਤ ਨਹੀਉ ਕੁੱਟੀ ਦਾ.....
👉 ਬਿਨਾ ਛੇੜੇ ਸੱਪ ਕਦੇ ਮਾਰੇ ਡੰਗ ਨਾ....
👉 ਔਰਤ ਨਾਲ ਗੱਲ ਕਰੀ ਦੀ ਆ ਢੰਗ ਨਾਲ....
👉 ਰਾਤ ਵੇਲੇ ਸੋਟੀ ਬਿਨਾ ਘਰੋ ਜਾਈਏ ਨਾ....
👉 ਲੋੜ ਨਾਲੋ ਵੱਧ ਯਾਰੋ ਕਦੇ ਖਾਈਏ ਨਾ.....
👉 ਯਾਰੀ ਪਾ ਕੇ ਘਰ ਯਾਰ ਦਾ ਨੀ ਲੁਟੀ ਦਾ.....
👉 ਹੋਜੇ ਜਵਾਨ ਪੁੱਤ ਨਹੀਉ ਕੁਟੀ ਦਾ.....!
👉ਵੱਡੇ ਭਾਈ ਅਤੇ ਪਿਉ ਤੇ ਨੀ ਹੱਥ ਚੁੱਕੀ ਦਾ.....
👉 ਭੋਗ ਪਾ ਦੇਈਏ ਮਾੜੀ ਗੱਲ ਮੁੱਕੀ ਦਾ......
👉 ਕਦੇ ਵੀ ਰਿਸਤੇਦਾਰਾ ਤੋ ਨੀ ਪੈਸੇ ਮੰਗੀ ਦੇ.....
👉 ਕੱਢ ਲੈਈਏ ਆਏ ਹੋਣ ਦਿਨ ਤੰਗੀ ਦੇ......
👉ਬੇਲੋੜਾ ਕਰਜਾ ਕਦੇ ਨੀ ਚੁਕੀ ਦਾ.....
👉ਹੋਜੇ ਜਵਾਨ ਪੁੱਤ ਨਹੀਉ ਕੁਟੀ ਦਾ....।।
👉 ਰੌਲੇ ਵਾਲੀ ਕਦੇ ਨੀ ਜਮੀਨ ਵਾਹੀ ਦੀ.....
👉 ਦਾਰੂ ਪੈਸੇ ਪਿਛੇ ਨਹੀਓ ਵੋਟ ਪਾਈ ਦੀ......
👉 ਲੂਣ ਖਾ ਕੇ ਥਾਲੀ ਚ ਨੀ ਛੇਕ ਕਰੀ ਦਾ......
👉 ਸੱਚੀ ਗੱਲ ਕਹਿਣ ਤੋ ਨੀ ਕਦੇ ਡਰੀ ਦਾ.......
👉 ਵੈਰੀਆ ਦੀ ਗਲੀ ਚ ਨੀ ਜਾ ਕੇ ਬੁਕੀ ਦਾ .......
👉 ਹੋਜੇ ਜਵਾਨ ਪੁੱਤ ਨਹਿਓ ਕੁਟੀ ਦਾ.....।।
👉 ਮਿਹਨਤੀ ਬੰਦੇ ਨੂੰ ਮਿਹਨਤੋ ਨਹੀ ਰੋਕੀ ਦਾ......
👉 ਬੋਲਣੇ ਤੋ ਪਹਿਲਾ ਵੀਰ ਸੋਚੀ ਦਾ......
👉 ਨਿੱਕੀ ਜਿਹੀ ਗੱਲ ਪਿਛੇ ਅੜੀ ਨੀ ਪੁਗਾਈ ਦੀ....
👉 ਗੱਲ ਗੱਲ ਉਤੇ ਕਸਮ ਨੀ ਪਾਈ ਦੀ .....
👉 ਐਵੇ ਕਿਸੇ ਉਤੇ ਚੱਕੜ ਨੀ ਸੁਟੀ ਦਾ....
👉ਹੋਜੇ ਜਵਾਨ ਪੁੱਤ ਨਹੀਓ ਕੁਟੀ ਦਾ........ .।
🙏 ਜੇ ਵਧੀਅਾ ਲੱਗੇ ਸ਼ੇਅਰ ਜਰੂਰ ਕਰਨਾ ਕਰੋ

BACK TO TOP