Message # 419951

ਕੇਰਾਂ ਇਕ ਅਮਲੀ ਬਾਬਾ ਬਣ ਗਿਆ !!
ਪਿੰਡ ਪਿੰਡ ਘੁੰਮਦੇ ਉਸਦੇ ਵੀਹ ਪੱਚੀ ਚੇਲੇ ਵੀ ਬਣਗੇ ਤੇ ਓਹਦਾ ਨਾਂ ਵੀ ਚੰਗਾ ਹੋ ਗਿਆ
ਇਕ ਵਾਰ ਓਹਨੇ ਕਿਸੇ ਪਿੰਡ ਚ ਡੇਰਾ ਲਾਇਆ ਹੋਇਆ ਸੀ । ਔੜ ਲੱਗੀ ਪਈ ਸੀ । ਤੜਕਸਾਰ ਇਕ ਜੱਟ ਆ ਗਿਆ , ਕਹਿੰਦਾ ਬਾਬਾ ਜੀ ਮੇਰੇ ਦੋ ਹੀ ਕਿੱਲੇ ਨੇ , ਤੁਹਾਡਾ ਬੜਾ ਨਾਂ ਸੁਣਿਆ ਏ, ਮੀਂਹ ਪਵਾ ਦਿਓ ਮੈਂ 2100 ਰੁ: ਚੜ੍ਹਾਵਾ ਚੜ੍ਹਾਊਂ !!!
ਦੋ ਕਿੱਲਿਆਂ ਦੀ ਗੱਲ ਸੀ, ਮਲੰਗ ਚੇਲਿਆਂ ਨੇ ਲੱਗ ਕੇ ਰਾਤ ਨੂੰ ਬਾਲਟੀਆਂ ਨਾਲ ਹੀ ਦੋਵੇਂ ਕਿੱਲੇ ਭਰਤੇ ,
ਸਵੇਰੇ ਇਲਾਕੇ ਚ ਬਾਬੇ ਦੀ ਬੱਲੇ ਬੱਲੇ ਹੋ ਗਈ

ਅਗਲੇ ਦਿਨ ਸਵੇਰੇ ਹੀ ਇਕ ਹੋਰ ਜੱਟ ਬਾਬੇ ਦੇ ਪੈਰੀਂ ਪੈ ਗਿਆ
ਅਖੇ , ਮੇਰੇ 10 ਕਿੱਲੇ ਸੁੱਕਦੇ ਨੇ , ਜੇ ਕਿਰਪਾ ਕਰ ਦਿਓ ਤਾਂ 11000 ਰੁ: ਚੜ੍ਹਾਵਾ ਚੜ੍ਹਾਊਂ !!!


ਚੇਲੇ ਵਿਚਾਰੇ ਸਾਰੀ ਰਾਤ ਦੇ ਥੱਕੇ ਹਾਰੇ ਪਏ ਸੀ, ਇਕ ਦੂਰੋਂ ਹੀ ਬੋਲਿਆ...
ਅਖੇ ...
"ਬਾਬਾ ਜੀ ! ਦੇਖ ਕੇ ਹਾਮੀ ਭਰਿਓ!!......
ਬੱਦਲ਼ਾਂ ਦੀ ਬੁੰਡ ਪਾਟੀ ਪਈ ਐ !!"
........😂😂😁😁

BACK TO TOP