Message # 413731

ਜੇ ਕੁਛ ਬੋਲਾਂ ਤਾਂ
ਛੋਟੇਪੁਰ ਵਾਂਗ ਮੂੰਹ ਬਣਾ ਲੈਨੀ ਏ
ਤੇ ਧਮਕੀਆਂ ਦਿੰਨੀ ਏਂ
ਗਾਂਧੀ ਤੇ ਜਗਮੀਤ ਬਰਾੜ ਵਾਂਗੂ
ਛੱਡ ਜਾਣ ਦੀਆਂ...

ਜੋ ਵੀ ਆ
ਲੜ ਲਿਆ ਕਰ
ਪਰ ਮਨਮੋਹਨ ਸਿੰਘ ਵਾਂਗੂ
ਸਾਈਲੈਂਟ ਮੌਡ 'ਤੇ ਨਾ ਲੱਗਿਆ ਕਰ
ਤੇਰੀ ਖਾਮੋਸ਼ੀ ਮੈਨੂੰ
ਭਗਵੰਤ ਮਾਨ ਦੀਆਂ ਗੱਲਾਂ ਵਾਂਗ ਚੁਭਦੀ ਐ...

ਉਦੋਂ ਤੂੰ ਮੈਨੂੰ ਵੱਡੇ ਬਾਦਲ ਵਰਗੀ
ਸਿਆਣੀ ਲਗਦੀਂ ਏ
ਜਦੋਂ ਤੂੰ ਲੜਦੀ ਹੋਈ
ਬੜੇ ਤਰਕ ਵਰਤਦੀ ਏਂ
ਕੇਜ਼ਰੀਵਾਲ ਵਾਂਗ...

ਐਮੇ ਤਾਂ ਪਿਆਰ ਵੀ ਬਹੁਤ ਕਰਦੀ ਏਂ
ਕਦੇ ਕਦੇ ਮੈਨੂੰ ਲੱਗਦਾ ਕਿ
ਤੇਰੀਆਂ ਅੱਖਾਂ ਮੈਨੂੰ ਕਵਿਤਾ ਸੁਣਾ ਰਹੀਆਂ
ਜਮਾਂ ਕੁਮਾਰ ਵਿਸ਼ਵਾਸ ਵਾਂਗ...

ਪਰ ਕਦੇ ਤੂੰ ਹੋਰ ਈ ਮੂਡ 'ਚ ਹੁੰਨੀ ਏ ਸੰਜੇ ਸਿੰਘ ਤੇ ਦੁਰਗੇਸ ਪਾਠਕ ਵਾਂਗੂ...

ਆਪਾਂ ਮੁਹੱਬਤ ਨੂੰ ਸਰ ਕਰਨਾ
ਮੈਂ ਹਮੇਸਾਂ ਤੇਰੇ ਨਾਲ ਖੜੂੰ
ਜਿਵੇਂ ਫੂਲਕਾ ਖੜਾ
ਚੁਰਾਸੀ ਦੇ ਮਜ਼ਲੂਮਾ ਦੇ ਹੱਕ 'ਚ...

ਮੈਨੂੰ ਪਤਾ ਤੂੰ ਹਰਸਿਮਰਤ ਜਿੰਨੀ ਸੋਹਣੀ ਏਂ
ਪਰ ਮੈਥੋਂ ਨੀ ਚਾੜੀ ਜਾਣੀ
ਗੱਲਾਂ ਨੂੰ ਗੱਪਾਂ ਦੀ ਪੁੱਠ
ਸੁਖਬੀਰ ਬਾਦਲ ਵਾਂਗ...

ਮੈਂ ਨੀ ਕਹਿੰਦਾ ਤੂੰ ਕਿਰਨ ਬੇਦੀ ਬਣ
ਪਰ ਮਨਪਰੀਤ ਬਾਦਲ ਵਾਂਗ
ਨਾਰਾਜ਼ ਹੋ ਕੇ
ਮੇਰਾ ਸਾਥ ਛੱਡ ਕੇ
ਕਿਸੇ ਹੋਰ ਦਾ ਹੱਥ ਨਾ ਫੜਲੀਂ...
ਦੇਖੀ ਕਿਤੇ ਤੋਤੇ ਵਾਂਗ
ਪਿਆਰ ਦੇ ਟੀਡੇਂ ਟੁੱਕਦੇਂ..

ਜੇ ਮੇਰੇ ਪੰਜਾਬ ਜਿਹੇ ਦਿਲ 'ਤੇ ਰਾਜ ਕਰਨਾ
ਤਾਂ ਤੂੰ ਮੈਨੂੰ ਕੈਪਟਨ ਸਮਝ
ਤੇ ਮੇਰੀ ਅਰੂਸਾ ਬਣਕੇ ਰਹਿ...
ਭੱਠਲ ਬਣ ਕੇ ਮੇਰੇ ਜਖ਼ਮ ਨਾ ਫਰੋਲੀਂ...

ਮੈਨੂੰ ਪਤਾ ਤੂੰ ਮੈਨੂੰ
ਓਨਾ ਪਿਆਰ ਕਰਦੀ ਏਂ
ਜਿੰਨਾ ਲੀਡਰ ਕੁਰਸੀ ਨੂੰ ਕਰਦੇ ਨੇ
ਪਰ ਤੂੰ ਉਲਝਾਉਨੀ ਬਹੁਤ ਏ ਮੈਨੂੰ
ਦਿੱਲੀ ਤੇ ਪੰਜਾਬ ਦੀ
ਰਾਜਨੀਤੀ ਵਾਂਗ...

BACK TO TOP